• Sun. Dec 14th, 2025

ਕਪੂਰਥਲੇ ਤੋਂ ਵੱਡੀ ਖਬਰ: ਕਾਰ ‘ਚੋਂ ਮਿਲੀ AAP ਆਗੂ ਦੀ ਲਾਸ਼

ByPunjab Khabar Live

Dec 3, 2023

ਦੇਰ ਰਾਤ ਥਾਣਾ ਭੁਲੱਥ ਅਧੀਨ ਆਉਂਦੇ ਪਿੰਡ ਰਾਮਗੜ੍ਹ ਨੇੜੇ ਸਥਿਤ ਕਿੱਲੀ ਸਾਹਿਬ ਗੁਰਦੁਆਰਾ ਕੋਲੋਂ ਕਾਰ ‘ਚੋਂ ਆਮ ਆਦਮੀ ਪਾਰਟੀ ਦੇ ਆਗੂ ਦੀ ਭੇਤਭਰੇ ਹਾਲਾਤ ‘ਚ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭੁਲੱਥ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ ‘ਤੇ ਇਕ ਕਾਰ ‘ਚ ਵਿਅਕਤੀ ਦੀ ਲਾਸ਼ ਪਈ ਹੈ।

ਜਦੋਂ ਮੌਕੇ ‘ਤੇ ਜਾ ਕੇ ਵੇਖਿਆ ਤਾਂ ਕਾਰ ਦੀ ਡਰਾਈਵਰ ਸੀਟ ‘ਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਬੀਰ ਸਿੰਘ (28) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਗਿੱਲ ਥਾਣਾ ਸਦਰ ਨਕੋਦਰ ਦੀ ਲਾਸ਼ ਪਈ ਸੀ। ਜਿਸ ਨੂੰ ਕਬਜ਼ੇ ‘ਚ ਲੈ ਕੇ ਮੋਰਚਰੀ ‘ਚ ਰਖਵਾਇਆ ਹੈ। ਸੁਖਬੀਰ ਸਿੰਘ ਬੀਤੇ ਦਿਨ ਪਿੰਡ ਡੱਲਾ (ਸੁਲਤਾਨਪੁਰ ਲੋਧੀ) ਵਿਖੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਗਿਆ ਸੀ। ਪਰ ਉਸ ਦੀ ਲਾਸ਼ ਹਲਕਾ ਭੁੱਲਥ ਤੋਂ ਕਾਰ ‘ਚੋਂ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

You cannot copy content of this page